[go: up one dir, main page]

ਸਮੱਗਰੀ 'ਤੇ ਜਾਓ

ਨਾਗੋਰਨੋ-ਕਾਰਾਬਾਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਾਗੋਰਨੋ-ਕਾਰਾਬਾਖ
(ਉੱਚਾ ਕਾਰਾਬਾਖ),
Artsakh (Արցախ)
ਸਾਬਕਾ ਨਾਗੋਰਨੋ-ਕਾਰਾਬਾਖ ਖ਼ੁਦਮੁਖ਼ਤਿਆਰ ਸੂਬੇ ਦਾ ਟਿਕਾਣਾ (ਹਲਕੇ ਰੰਗ ਵਿੱਚ)
ਸਾਬਕਾ ਨਾਗੋਰਨੋ-ਕਾਰਾਬਾਖ ਖ਼ੁਦਮੁਖ਼ਤਿਆਰ ਸੂਬੇ ਦਾ ਟਿਕਾਣਾ (ਹਲਕੇ ਰੰਗ ਵਿੱਚ)
ਧਰਮ
ਇਸਾਈ ਧਰਮ
ਖੇਤਰ
• ਕੁੱਲ
4,400 km2 (1,700 sq mi)
• ਜਲ (%)
ਨਾਂਹ ਦੇ ਬਰਾਬਰ
ਆਬਾਦੀ
• 2013 ਅਨੁਮਾਨ
146,573[1]
• 2010 ਜਨਗਣਨਾ
141,400[2]
• ਘਣਤਾ
29/km2 (75.1/sq mi)
ਸਮਾਂ ਖੇਤਰUTC+4
• ਗਰਮੀਆਂ (DST)
+5
ਡਰਾਈਵਿੰਗ ਸਾਈਡਸੱਜੇ ਪਾਸੇ

ਨਾਗੋਰਨੋ-ਕਾਰਾਬਾਖ ਦੱਖਣੀ ਕੌਕਸ ਦੇ ਦੱਖਣ-ਪੱਛਮੀ ਭਾਗ ਵਿੱਚ ਇੱਕ ਇਲਾਕਾ ਹੈ, ਜੋ ਨਿਚਲੇ ਕਾਰਾਬਾਖ ਅਤੇ ਜ਼ੰਗੇਜ਼ੁਰ ਵਿਚਾਲੇ ਹੈ। ਇਸ ਇਲਾਕੇ ਵਿੱਚ ਜ਼ਿਆਦਾਤਰ ਪਹਾੜ ਅਤੇ ਜੰਗਲ ਹਨ। 

ਨਾਗੋਰਨੋ-ਕਾਰਾਬਾਖ ਇੱਕ ਵਿਵਾਦਿਤ ਇਲਾਕਾ ਹੈ, ਅੰਤਰਰਾਸ਼ਟਰੀ ਪੱਧਰ ਉੱਤੇ ਇਸਨੂੰ ਅਜ਼ਰਬਾਈਜਾਨ ਦਾ ਹੀ ਭਾਗ ਮੰਨਿਆ ਜਾਂਦਾ ਹੈ,[3] ਪਰ ਇਸ ਇਲਾਕੇ ਦਾ ਵੱਡਾ ਭਾਗ ਨਾਗੋਰਨੋ-ਕਾਰਾਬਾਖ ਗਣਤੰਤਰ ਅਧੀਨ ਹੈ ਜੋ ਕਿ ਆਰਮੀਨੀਆਈ ਮੂਲ ਦੇ ਲੋਕਾਂ ਵੱਲੋਂ ਸਥਾਪਿਤ ਕੀਤਾ ਗਿਆ। 1988 ਦੀ ਕਾਰਾਬਾਖ ਤਹਿਰੀਕ ਦੇ ਬਾਅਦ ਤੋਂ ਹੀ ਅਜ਼ਰਬਾਈਜਾਨ ਦਾ ਇਸ ਇਲਾਕੇ ਉੱਤੇ ਕਾਬੂ ਛੁਟ ਗਿਆ ਸੀ।1994 ਵਿੱਚ ਨਾਗੋਰਨੋ-ਕਾਰਾਬਾਖ ਜੰਗ ਦੇ ਖ਼ਤਮ ਹੋਣ ਤੋਂ ਲੈ ਕੇ ਹੁਣ ਤੱਕ ਆਰਮੀਨੀਆ ਅਤੇ ਅਜ਼ਰਬਾਈਜਾਨ ਇਸ ਇਲਾਕੇ ਦੀ ਵਿਵਾਦਤ ਹੈਸੀਅਤ ਨੂੰ ਲੈ ਕੇ ਸ਼ਾਂਤੀ ਵਾਰਤਾ ਕਰਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। 

ਨਾਂਅ

[ਸੋਧੋ]
ਬਰਫ਼ ਨਾਲ ਲੱਦੇ ਦੱਖਣੀ ਕੌਕਸ। 1800 ਦੇ ਨੇੜੇ-ਤੇੜੇ ਕਾਰਾਬਾਖ ਰਿਆਸਤ ਪੂਰਬ ਵੱਲ ਨਿਚਲੇ ਇਲਾਕਿਆਂ ਤੱਕ ਫ਼ੈਲੀ ਹੋਈ ਸੀ, ਇਸੇ ਕਰਕੇ ਇਸ ਪੱਛਮੀ ਇਲਾਕੇ ਨੂੰ ਕਾਰਾਬਾਖ (ਉੱਚਾ ਇਲਾਕਾ) ਕਿਹਾ ਜਾਣ ਲੱਗ ਪਿਆ।

ਨਾਗੋਰਨੋ ਸ਼ਬਦ ਰੂਸੀ ਭਾਸ਼ਾ ਦੇ ਸ਼ਬਦ ਨਾਗੋਰਨੀ (нагорный) ਤੋਂ ਲਿਆ ਗਿਆ ਹੈ ਜਿਸਦਾ ਮਤਲਬ ਹੈ ਉੱਚਾ ਜਾਂ ਪਹਾੜੀ ਇਲਾਕਾ। ਕਾਰਾਬਾਖ ਤੁਰਕੀ ਭਾਸ਼ਾ ਤੋਂ ਲਿਆ ਗਿਆ ਹੈ ਅਤੇ ਮੰਨਣਾ ਹੈ ਕਿ ਕਾਰਾ ਬਾਖ ਦਾ ਮਤਲਬ ਪੰਜਾਬੀ ਨਾਲ ਮਿਲਦਾ ਜੁਲਦਾ ਕਾਲਾ ਬਾਗ ਹੈ।[4][5] 

ਹਵਾਲੇ

[ਸੋਧੋ]
  1. "Population of NKR as of 01.01.2013". NKR. 1 January 2013. Archived from the original on 23 ਅਕਤੂਬਰ 2019. Retrieved 20 February 2014.
  2. "Official Statistics of the NKR. Official site of the President of the NKR". President.nkr.am. 1 January 2010. Retrieved 6 May 2012.
  3. "General Assembly adopts resolution reaffirming territorial integrity of Azerbaijan, demanding withdrawal of all Armenian forces". United Nations. 14 March 2008. Retrieved 30 Aug 2015.
  4. The BBC World News.
  5. (ਅਰਮੀਨੀਆਈ) Ulubabyan, Bagrat.