[go: up one dir, main page]

ਸਮੱਗਰੀ 'ਤੇ ਜਾਓ

ਕਿੰਗ ਲੀਅਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"ਤੂਫ਼ਾਨ ਵਿੱਚ ਕਿੰਗ ਲੀਅਰ ਅਤੇ ਪਾਗਲ" ਚਿੱਤਰ: ਵਿਲੀਅਮ ਡਾਈਸ (1806–1864)

ਕਿੰਗ ਲੀਅਰ ਵਿਲੀਅਮ ਸ਼ੈਕਸਪੀਅਰ ਦੀ ਲਿਖੀ ਇੱਕ ਤਰਾਸਦੀ ਹੈ। ਟਾਈਟਲ ਵਾਲੇ ਨਾਮ ਵਾਲਾ ਪਾਤਰ ਆਪਣੀਆਂ ਤਿੰਨ ਵਿੱਚੋਂ ਦੋ ਚਾਪਲੂਸ ਬੇਟੀਆਂ ਨੂੰ ਜਾਇਦਾਦ ਦੇਕੇ ਸਭਨਾਂ ਲਈ ਦੁਖ ਦਾ ਕਾਰਨ ਬਣਦਾ ਹੈ ਅਤੇ ਅੰਤ ਆਪ ਪਾਗਲ ਹੋ ਜਾਂਦਾ ਹੈ। ਇਹ ਨਾਟਕ, ਇੱਕ ਪ੍ਰਾਚੀਨ ਮਿਥਹਾਸਕ ਪੂਰਵ-ਰੋਮਨ ਸੇਲਟਿਕ ਰਾਜਾ ਬ੍ਰਿਟੇਨ ਦਾ ਲੀਅਰ ਦੀ ਕਥਾ ਉੱਤੇ ਆਧਾਰਿਤ ਹੈ। ਇਸ ਨੂੰ ਵਿਆਪਕ ਤੌਰ 'ਤੇ ਰੰਗ ਮੰਚ ਅਤੇ ਚਲ-ਚਿਤਰਾਂ ਲਈ ਅਧਾਰ ਬਣਾਇਆ ਗਿਆ ਹੈ, ਅਤੇ ਲੀਅਰ ਦੀ ਭੂਮਿਕਾ ਦੁਨੀਆ ਦੇ ਸਭ ਤੋਂ ਧਨੀ ਕਲਾਕਾਰਾਂ ਵਿੱਚੋਂ ਕਈਆਂ ਦੁਆਰਾ ਨਿਭਾਈ ਗਈ ਹੈ।

ਇਹ ਡਰਾਮਾ 1603 ਅਤੇ 1606 ਦੇ ਵਿੱਚ ਲਿਖਿਆ ਗਿਆ ਅਤੇ ਬਾਅਦ ਵਿੱਚ ਸੋਧਿਆ ਗਿਆ ਸੀ। ਸ਼ੈਕਸਪੀਅਰ ਦਾ ਪਹਿਲੇ ਸੰਸਕਰਨ, ਕਿੰਗ ਲੀਅਰ ਅਤੇ ਉਸਦੀਆਂ ਤਿੰਨ ਬੇਟੀਆਂ ਦੀ ਜਿੰਦਗੀ ਅਤੇ ਮੌਤ ਦੇ ਇਤਹਾਸ ਦਾ ਸੱਚਾ ਚਿਠਾ, 1608 ਵਿੱਚ ਪ੍ਰਕਾਸ਼ਿਤ ਹੋਇਆ ਸੀ। ਦ ਟਰੈਜਿਡੀ ਆਫ਼ ਕਿੰਗ ਲੀਅਰ, ਨਾਮ ਤੇ ਇੱਕ ਹੋਰ ਨਾਟਕੀ ਸੰਸਕਰਨ 1623 ਵਿੱਚ ਪਹਿਲੇ ਫੋਲੀਓ ਵਿੱਚ ਸ਼ਾਮਿਲ ਕੀਤਾ ਗਿਆ ਸੀ। ਆਧੁਨਿਕ ਸੰਪਾਦਕ ਆਮ ਤੌਰ 'ਤੇ ਦੋਨਾਂ ਨੂੰ ਮਿਲਾ ਕੇ ਇੱਕ ਹੋਰ ਮਿਲਗੋਭਾ ਪ੍ਰਕਾਸ਼ਿਤ ਕਰ ਦਿੰਦੇ ਹਨ, ਜਦਕਿ ਕੁੱਝ ਸੰਪਾਦਕਾਂ ਦਾ ਕਹਿਣਾ ਹੈ ਕਿ ਹਰ ਇੱਕ ਸੰਸਕਰਨ ਦੀ ਆਪਣੀ ਅੱਡਰੀ ਹੈਸੀਅਤ ਹੈ ਅਤੇ ਉਸਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ।[1] ਬਹਾਲੀ ਦੇ ਬਾਅਦ, ਇਸਨੂੰ ਸੋਧ ਕੇ ਖੇਡਣ ਦੇ ਯਤਨ ਹੋਏ। ਇਸ ਦੇ ਹਨੇਰੇ ਅਤੇ ਨਿਰਾਸ਼ਾਜਨਕ ਸੁਰ ਨੂੰ ਨਾਪਸੰਦ ਕਰਦੇ ਦਰਸ਼ਕਾਂ ਲਈ ਇੱਕ ਸੁਖਾਂਤ ਬਣਾ ਲਿਆ ਜਾਂਦਾ ਸੀ, ਪਰ 19ਵੀਂ ਸਦੀ ਦੇ ਬਾਅਦ ਸ਼ੇਕਸਪੀਅਰ ਦੇ ਮੌਲਿਕ ਵਰਜਨ ਨੂੰ ਉਸ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਵਜੋਂ ਸਮਝਿਆ ਜਾਣ ਲੱਗ ਪਿਆ। ਇਸ ਤਰਾਸਦੀ ਨੂੰ ਖਾਸ ਤੌਰ 'ਤੇ ਮਨੁੱਖੀ ਪੀੜਾ ਅਤੇ ਰਿਸ਼ਤਿਆਂ ਦੀ ਪ੍ਰਕਿਰਤੀ ਬਾਰੇ ਇਸ ਦੀਆਂ ਘੋਖਵੀਆਂ ਬੇਕਿਰਕ ਟਿੱਪਣੀਆਂ ਲਈ ਉੱਤਮ ਕਿਹਾ ਜਾਂਦਾ ਹੈ। ਜਾਰਜ ਬਰਨਾਰਡ ਸ਼ਾਅ ਨੇ ਲਿਖਿਆ, "ਕੋਈ ਵੀ ਮਨੁੱਖ ਕਦੇ ਲੀਅਰ ਤੋਂ ਬਿਹਤਰ ਤਰਾਸਦੀ ਨਹੀਂ ਲਿਖ ਸਕੇਗਾ"।[2]

ਪਾਤਰ

[ਸੋਧੋ]
  • ਲੀਅਰ – ਬ੍ਰਿਟੇਨ ਦੇ ਰਾਜਾ
  • ਗੋਨਰਿਲ - ਲੀਅਰ ਦੀ ਵੱਡੀ ਧੀ
  • ਰੀਗਨ - ਲੀਅਰ ਦੀ ਦੂਜੀ ਧੀ
  • ਕੋਰਡੇਲੀਆ - ਕਿੰਗ ਲੀਅਰ ਦੀ ਛੋਟੀ ਧੀ[3]
  • ਆਲਬੇਨੀ ਦਾ ਡਿਊਕ – ਗੋਨੇਰਿਲ ਦਾ ਪਤੀ[4]
  • ਕਾਰਨਵਾਲ ਦਾ ਡਿਊਕ - ਰੀਗਨ ਦਾ ਪਤੀ
  • ਗਲਾਸਟਰ ਦਾ ਅਰਲ
  • ਕੈਂਟ ਦਾ ਅਰਲ, ਬਾਅਦ ਵਿੱਚ ਕੈਸ ਦੇ ਭੇਸ ਵਿੱਚ
  • ਐਡਗਰ - ਗਲਾਸਟਰ ਦਾ ਪੁੱਤਰ
  • ਐਡਮੰਡ - ਗਲਾਸਟਰ ਦਾ ਨਜਾਇਜ਼ ਪੁੱਤਰ
  • ਓਸਵਾਲਡ - ਗੋਨਰਿਲ ਦਾ ਮੁਖਤਿਆਰ
  • ਮੂਰਖ - ;ਲੀਅਰ ਦਾ ਮੂਰਖ
  • ਫ਼ਰਾਂਸ ਦਾ ਰਾਜਾ - ਕੋਰਡੇਲੀਆ ਦਾ ਪ੍ਰੇਮੀ ਅਤੇ ਬਾਅਦ ਨੂੰ ਪਤੀ
  • ਬਰਗੰਡੀ ਦਾ ਡਿਊਕ - ਕੋਰਡੇਲੀਆ ਦਾ ਪ੍ਰੇਮੀ
  • ਕੂਰਾਂ - ਦਰਬਾਰੀ
  • ਬੁਢਾ ਆਦਮੀ - ਗਲਾਸਟਰ ਦਾ ਮੁਜ਼ਾਰਾ
  • ਡਾਕਟਰ
  • ਅਫਸਰ - ਐਡਮੰਡ ਦਾ ਕਰਮਚਾਰੀ
  • ਜੈਂਟਲਮੈਨ - ਕੋਰਡੇਲੀਆ ਦਾ ਸੇਵਕ
  • ਹੈਰਲਡ
  • ਕਾਰਨਵਾਲ ਦੇ ਨੌਕਰ
  • ਲੀਅਰ ਦੇ ਟਹਿਲਕਾਰ
  • ਅਫ਼ਸਰ, ਦੂਤ, ਸਿਪਾਹੀ

ਕਥਾਵਸਤੂ

[ਸੋਧੋ]

ਪ੍ਰਾਚੀਨ ਸਮੇਂ ਵਿੱਚ ਕਿੰਗ ਲੀਅਰ ਇੰਗਲੈਂਡ ਦਾ ਰਾਜਾ ਸੀ। ਉਹ ਸੁਭਾਅ ਤੋਂ ਕਰੋਧੀ ਅਤੇ ਵਿਵੇਕਰਹਿਤ ਸੀ। ਬੁਢੇਪੇ ਦੇ ਕਾਰਨ ਆਪਣਾ ਰਾਜ ਆਪਣੀ ਪੁਤਰੀਆਂ ਨੂੰ ਦੇਕੇ ਉਹ ਚਿੰਤਾਮੁਕਤ ਜੀਵਨ ਬਤੀਤ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਆਪਣੀ ਤਿੰਨਾਂ ਪੁਤਰੀਆਂ - ਗੋਨੇਰਿਲ, ਰੀਗਨ ਅਤੇ ਕਾਰਡੀਲੀਆ - ਨੂੰ ਬੁਲਾਇਆ ਅਤੇ ਉਹਨਾਂ ਨੂੰ ਪੁੱਛਿਆ ਕਿ ਉਹ ਉਸਨੂੰ ਕਿੰਨਾ ਪਿਆਰ ਕਰਦੀਆਂ ਹਨ। ਗੋਨੇਰਿਲ ਦਾ ਵਿਆਹ ਡਿਊਕ ਆਫ਼ ਏਲਬੇਨੀ ਨਾਲ ਅਤੇ ਰੀਗਨ ਦਾ ਡਿਊਕ ਆਫ਼ ਕਾਰਨਵਾਲ ਨਾਲ ਹੋ ਚੁੱਕਿਆ ਸੀ ਅਤੇ ਡਿਊਕ ਆਫ਼ ਬਰਗੰਡੀ ਅਤੇ ਫ਼ਰਾਂਸ ਦਾ ਰਾਜਾ ਦੋਨੋਂ ਹੀ ਕਾਰਡੀਲੀਆ ਨਾਲ ਵਿਆਹ ਦੇ ਇੱਛਕ ਸਨ। ਗੋਨੇਰਿਲ ਅਤੇ ਰੀਗਨ ਨੇ ਪਿਤਾ ਦੇ ਪ੍ਰਤੀ ਆਪਣਾ ਪਿਆਰ ਖੂਬ ਵਧਾ ਚੜ੍ਹਾ ਕੇ ਜ਼ਾਹਰ ਕੀਤਾ, ਪਰ ਕਾਰਡੀਲੀਆ ਨੇ ਗਿਣੇ-ਮਿਣੇ ਸ਼ਬਦਾਂ ਵਿੱਚ ਕਿਹਾ ਕਿ ਉਹ ਆਪਣੇ ਪਿਤਾ ਨੂੰ ਓਨਾ ਹੀ ਪਿਆਰ ਕਰਦੀ ਹੈ ਜਿੰਨਾ ਉਚਿਤ ਹੈ, ਨਾ ਘੱਟ, ਨਾ ਵੱਧ। ਇਸ ਜਵਾਬ ਤੋਂ ਰੁੱਸ ਕੇ ਕਿੰਗ ਲਿਅਰ ਨੇ ਕਾਰਡੀਲੀਆ ਨੂੰ ਤੀਜਾ ਭਾਗ ਨਾ ਦੇਕੇ ਆਪਣੇ ਰਾਜ ਨੂੰ ਗੋਨੇਰਿਲ ਅਤੇ ਰੀਗਨ ਵਿੱਚ ਵੰਡ ਦਿੱਤਾ। ਗੋਨੇਰਿਲ ਅਤੇ ਰੀਗਨ ਨੇ ਲੀਅਰ ਅਤੇ ਉਸ ਦੇ ਸਾਥੀਆਂ ਅਤੇ ਉਹਨਾਂ ਦੇ ਸੌ ਸਾਮੰਤਾਂ ਨੂੰ ਵਾਰੀ-ਵਾਰੀ ਆਪਣੇ ਕੋਲ ਰੱਖਣ ਦਾ ਵਚਨ ਦਿੱਤਾ। ਕਾਰਡੀਲੀਆ ਫ਼ਰਾਂਸ ਦੇ ਰਾਜੇ ਦੇ ਨਾਲ ਦੇਸ਼ ਤੋਂ ਬਾਹਰ ਚਲੀ ਗਈ। ਜਦੋਂ ਲੀਅਰ ਆਪਣੇ ਸਾਥੀਆਂ ਸਹਿਤ ਕਰਮਵਾਰ ਗੋਨੇਰਿਲ ਅਤੇ ਰੀਗਨ ਦੇ ਕੋਲ ਰਹਿਣ ਲਈ ਗਿਆ, ਪਰ ਦੋਨਾਂ ਨੇ ਆਪਣੇ ਬਜ਼ੁਰਗ ਪਿਤਾ ਦੇ ਪ੍ਰਤੀ ਅਤਿਅੰਤ ਕਠੋਰ ਵਰਤਾਓ ਕੀਤਾ।

ਦੁਰਕਾਰਿਆ ਲੀਅਰ ਜੰਗਲ ਵਿੱਚ ਭਟਕ ਰਿਹਾ ਹੈ। ਅੱਖਾਂ ਵਿਚੋਂ ਹੰਝੂਆਂ ਦੀ ਵਰਖਾ ਹੋ ਰਹੀ ਸੀ, ਉੱਧਰ ਅਸਮਾਨ ਵਿੱਚ ਅਚਾਨਕ ਘਨਘੋਰ ਘਟਾਵਾਂ ਘਿਰ ਆਈਆਂ! ਪਲ ਭਰ ਵਿੱਚ ਤੂਫਾਨ ਗਰਜਣ ਲੱਗੇ ਬਿਜਲੀਆਂ ਕੜਕਣ ਲੱਗੀਆਂ! ਚਿੜੀਆਂ ਆਪਣੇ ਆਲਣਿਆਂ ਵਿੱਚ ਸਹਿਮ ਗਈਆਂ....ਅਗਰ ਕੋਈ ਨੰਗੇ ਅਸਮਾਨ ਥੱਲੇ ਖੜਾ ਸੀ ਤਾਂ ਉਹ ਸੀ ਕਿੰਗ ਲੀਅਰ! ਉਹੀ ਲੀਅਰ, ਜਿਸ ਉੱਤੇ ਛਤਰ ਤਾਨਣ ਲਈ ਕੁੱਝ ਹੀ ਦਿਨਾਂ ਪਹਿਲਾਂ ਹਜ਼ਾਰਾਂ ਹੱਥ ਅੱਗੇ ਵੱਧਦੇ ਸਨ! ਅਤੇ ਜਿਸ ਉੱਤੇ ਚੌਰ ਝੁਲਾਉਣ ਵਿੱਚ ਲੱਖਾਂ ਅਮੀਰ ਆਪਣਾ ਸੁਭਾਗ ਸਮਝਦੇ ਸਨ!.... ਲੀਅਰ, ਪਾਗਲਾਂ ਦੀ ਤਰ੍ਹਾਂ ਬੁੜਬੜਾਉਂਦਾ ਹੋਇਆ ਤੂਫਾਨ ਵਿੱਚ ਕੁੱਦ ਪੈਂਦਾ ਹੈ! ...ਹਨੇਰੀਓ, ਤੂਫਾਨੋ ਆਓ...ਵੱਗੋ...ਐਨੇ ਵੇਗ ਨਾਲ ਕਿ ਇਹ ਅਸਮਾਨ ਧਰਤੀ ਹਿੱਲ ਜਾਵੇ, ਘਟਾਓ ਬਰਸੋ...ਕਿ ਜ਼ਮੀਨ ਦੇ ਪਾਪ ਤੁਹਾਡੀ ਲਹਿਰਾਂ ਵਿੱਚ ਸਮਾ ਜਾਣ....ਸੰਸਾਰ ਤੋਂ ਮਨੁੱਖ ਅਤੇ ਅਕਿਰਤਘਣਤਾ ਦਾ ਨਾਮ ਹਮੇਸ਼ਾ ਲਈ ਮਿਟਾ ਦਿਓ!

ਇਸ ਦੌਰਾਨ, ਗਲਾਸਟਰ ਨੂੰ ਵੀ ਪਰਿਵਾਰਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਸ ਦਾ ਨਜਾਇਜ਼ ਪੁੱਤਰ, ਐਡਮੰਡ, ਉਸਨੂੰ ਜਚਾ ਦਿੰਦਾ ਹੈ ਉਸ ਦਾ ਜਾਇਜ਼ ਪੁੱਤਰ, ਐਡਗਰ, ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੇ ਪਿਤਾ ਵਲੋਂ ਉਸ ਨੂੰ ਮਾਰਨ ਲਈ ਦੀਆਂ ਸਾਜਿਸ਼ਾਂ ਤੋਂ ਬਚਨ ਲਈ ਐਡਗਰ, ਇੱਕ ਪਾਗਲ ਭਿਖਾਰੀ ਦੇ ਭੇਸ ਵਿੱਚ ਫ਼ਰਾਰ ਹੋ ਜਾਂਦਾ ਹੈ ਅਤੇ ਆਪਣਾ ਨਾਮ "ਗਰੀਬ ਟਾਮ" ਦੱਸਦਾ ਹੈ ਅਤੇ ਉਹ ਵੀ ਉਹ ਬੀਹੜ ਵਿੱਚ ਪਹੁੰਚ ਜਾਂਦਾ ਹੈ।

ਹਵਾਲੇ

[ਸੋਧੋ]
  1. Taylor, Gary (a); Warren, Michael, eds. (1983). The Division of the Kingdoms: Shakespeare’s Two Versions of King Lear. Oxford: Clarendon Press. ISBN 978-0-19-812950-9.
  2. Shaw and Wilson p.111.
  3. While it has been claimed that "Cordelia" derives from the Latin "cor" (heart) followed by "delia", an anagram of "ideal", this is questionable. A more likely etymology is that her name is a feminine form of coeur de lion,meaning "lion-hearted". Another possible source is a Welsh word of uncertain meaning; it may mean "jewel of the sea" or "lady of the sea".
  4. This title and the titles of nobility held by other characters are all anachronistic. Their actual use did not occur till 1067–1398.