ਮੱਕੀ ਦੀ ਰੋਟੀ
ਮੱਕੀ ਦੀ ਰੋਟੀ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਮੱਕੀ ਦਾ ਆਟਾ |
ਮੱਕੀ ਦੀ ਰੋਟੀ ਮੱਕੀ ਦੇ ਆਟੇ ਨਾਲ ਬਣੀ ਹੁੰਦੀ ਹੈ। ਜੋ ਕਿ ਪਾਕਿਸਤਾਨ ਅਤੇ ਭਾਰਤ ਦੇ ਪੰਜਾਬ ਵਿੱਚ ਆਮ ਤੌਰ ਤੇ ਸਰਦੀਆਂ ਵਿੱਚ ਖਾਦੀ ਜਾਂਦੀ ਹੈ। ਬਾਕੀ ਦੱਖਣੀ ਏਸ਼ੀਆਈ ਪਕਵਾਨ ਦੀ ਤਰਾਂ ਇਸ ਨੂੰ ਵੀ ਤਵੇ ਤੇ ਬਣਾਇਆ ਜਾਂਦਾ ਹੈ। ਇਸਨੂੰ ਜਿਆਦਾਤਰ ਸਰੋਂ ਦੇ ਸਾਗ ਨਾਲ ਖਾਇਆ ਜਾਦਾ ਹੈਂ। ਮੱਕੀ ਦੀ ਫਸਲ ਮੁਤਾਬਿਕ ਮੱਕੀ ਦੀ ਰੋਟੀ ਠੰਢ ਦੇ ਮੌਸਮ ਵਿਚ ਪਸੰਦ ਕੀਤੀ ਜਾਦੀ ਹੈਂ। ਜੇ ਇਸਦੇ ਵਿਚ ਮੂਲੀ ਤੇ ਮੇਥੀ ਮਿਲਾ ਕੇ ਬਣਾਇਆ ਜਾਵੇ ਤਾ ਇਸਦਾ ਸਵਾਦ ਹੋਰ ਵੀ ਵੱਧ ਜਾਦਾਂ ਹੈਂ।[1]
ਮੱਕੀ ਸਾਉਣੀ ਦੀ ਫ਼ਸਲ ਵਿਚ ਹੋਣ ਵਾਲਾ ਮੋਟਾ ਅਨਾਜ ਸੀ/ਹੈ। ਮੱਕੀ ਦੇ ਗੁੰਨ੍ਹੇ ਹੋਏ ਆਟੇ ਦੀ ਅੱਗ ਤੇ ਸੇਕ ਕੇ ਬਣਾਈ ਗਈ ਗੋਲ ਟਿੱਕੀ ਨੂੰ ਮੱਕੀ ਦੀ ਰੋਟੀ ਕਹਿੰਦੇ ਹਨ। ਸਿਆਲ ਦੇ ਮੌਸਮ ਵਿਚ ਮੱਕੀ ਦੀ ਰੋਟੀ ਨੂੰ ਸਾਗ ਨਾਲ ਖਾਣਾ ਇਕ ਨਿਆਮਤ ਸਮਝਿਆ ਜਾਂਦਾ ਹੈ। ਮੱਕੀ ਦੀ ਰੋਟੀ ਨੂੰ ਹੱਥ ਉੱਪਰ ਰੱਖ ਕੇ, ਉੱਪਰ ਸਾਗ ਧਰ ਕੇ, ਵਿਚ ਮੱਖਣ ਪਾ ਕੇ ਖਾਣ ਦਾ ਆਪਣਾ ਹੀ ਅਨੰਦ ਹੈ। ਪਹਿਲੇ ਸਮਿਆਂ ਵਿਚ ਜਿਆਦਾ ਹਾਜਰੀ ਰੋਟੀ (ਸਵੇਰ ਦੀ ਰੋਟੀ) ਮੱਕੀ ਦੇ ਆਟੇ ਵਿਚ ਕਣਕ ਦਾ ਆਟਾ ਮਿਲਾ ਕੇ ਬਣਾਈ ਜਾਂਦੀ ਸੀ, ਜਿਸ ਨੂੰ ਮਿੱਸੀ ਰੋਟੀ ਕਹਿੰਦੇ ਸਨ। ਹਨ। ਮਿੱਸੀ ਰੋਟੀ ਦਹੀਂ, ਮੱਖਣ, ਮਿਰਚ ਤੇ ਅੰਬ ਦੇ ਅਚਾਰ ਤੇ ਲੱਸੀ ਨਾਲ ਖਾਧੀ ਜਾਂਦੀ ਸੀ। ਮੱਕੀ ਦੀ ਰੋਟੀ ਉੱਪਰ ਲਾਲ ਮਿਰਚਾਂ ਵਾਲਾ ਲੂਣ ਭੁੱਕ ਕੇ ਲੱਸੀ ਨਾਲ ਖਾਣ ਦਾ ਆਪਣਾ ਹੀ ਸੁਆਦ ਹੁੰਦਾ ਸੀ।
ਮੱਕੀ ਦੀ ਰੋਟੀ ਬਣਾਉਣ ਲਈ ਮੱਕੀ ਦੇ ਆਟੇ ਨੂੰ ਗਰਮ ਪਾਣੀ ਨਾਲ ਗੁੰਨਿਆ ਜਾਂਦਾ ਹੈ। ਪਾਣੀ ਹੱਥ ਲਾ ਕੇ ਰੋਟੀ ਨੂੰ ਹੱਥਾਂ ਵਿਚ ਤਿਆਰ ਕਰ ਕੇ ਤਵੀ/ਤਵੇਂ ਉੱਪਰ ਪਾਇਆ ਜਾਂਦਾ ਹੈ। ਤਵੀ/ਤਵੇ ਉੱਪਰ ਪਾਸਾ ਬਦਲ ਕੇ ਰੋਟੀ ਪਕਾ ਲਈ ਜਾਂਦੀ ਹੈ। ਫੇਰ ਰੋਟੀ ਨੂੰ ਚੁੱਲ੍ਹੇ ਦੀ ਵੱਟ ਨਾਲ ਲਾ ਕੇ ਰਾੜ੍ਹਿਆ ਜਾਂਦਾ ਹੈ।
ਹੁਣ ਮਾਲਵੇ ਵਿਚ ਕੋਈ ਮੱਕੀ ਨਹੀਂ ਬੀਜਦਾ। ਹੁਸ਼ਿਆਰਪੁਰ, ਨਵਾਂ ਸ਼ਹਿਰ, ਰੋਪੜ ਜਿਲ੍ਹੇ ਵਿਚ ਥੋੜ੍ਹੀ ਜਿਹੀ ਮੱਕੀ ਜਰੂਰ ਬੀਜੀ ਜਾਂਦੀ ਹੈ। ਹੁਣ ਜਿਨ੍ਹਾਂ ਨੇ ਮੱਕੀ ਦੀ ਰੋਟੀ ਖਾਣੀ ਹੁੰਦੀ ਹੈ, ਉਹ ਬਾਜਾਰ ਵਿਚੋਂ ਮੱਕੀ ਖਰੀਦਦੇ ਹਨ। ਅੱਜ ਦੀਆਂ ਬਹੁਤੀਆਂ ਜਨਾਨੀਆਂ ਨੂੰ ਮੱਕੀ ਦੀ ਰੋਟੀ ਬਣਾਉਣੀ ਹੀ ਨਹੀਂ ਆਉਂਦੀ। ਬਹੁਤੇ ਪਰਿਵਾਰ ਤਾਂ ਸਾਗ ਨਾਲ ਮੱਕੀ ਦੀ ਰੋਟੀ ਦੀ ਥਾਂ ਕਣਕ ਦੀ ਰੋਟੀ ਹੀ ਖਾਂਦੇ ਹਨ। ਮੱਕੀ ਦੀ ਰੋਟੀ ਹੁਣ ਸਾਡੇ ਭੋਜਨ ਵਿਚੋਂ ਦਿਨੋ-ਦਿਨ ਘੱਟਦੀ ਜਾ ਰਹੀ ਹੈ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ Jaffrey, M. (2014). Madhur Jaffrey's World Vegetarian: More Than 650 Meatless Recipes from Around the World. Potter/TenSpeed/Harmony. pp. 797–799. ISBN 978-0-307-81612-2.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.