[go: up one dir, main page]

ਸਮੱਗਰੀ 'ਤੇ ਜਾਓ

ਥੌਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਰਬ ਪੁਰਖ ਥੌਬ ਜਾਨ ਦਿਸ਼ਦਸ਼ਾ ਪਾਏ ਹੋਏ

ਥੌਬ ਜਾਂ ਦਿਸ਼ਦਸ਼ਾ ਜਾਂ ਕੰਦੁਰਾ ਜਾਂ ਜਲਾਬੀਯਾਹ ਅਰਬ ਪਰਿਧਾਨ ਹੈ ਜੋ ਕੀ ਗਿੱਟੇ ਦੀ ਲੰਬਾਈ ਤੱਕ ਦੇ ਹੁੰਦੇ ਹੈ ਤੇ ਇਸ ਦੀ ਲੰਬੀ ਬਾਂਹ ਹੁੰਦੀ ਹੈ। ਇਹ ਆਮ ਤੌਰ 'ਤੇ ਅਰਬੀ ਪ੍ਰਾਇਦੀਪ, ਇਰਾਕ ਅਤੇ ਸਾਂਝ ਲੱਗਦੇ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ। ਇਜ਼ਾਰ ਆਮ ਤੌਰ 'ਤੇ ਥੱਲੇ ਪਾਇਆ ਜਾਂਦਾ ਹੈ। ਤੇ ਥੋਬ ਮੁਸਲਿਮ ਪੁਰਖ ਮਸਜਿਦ ਪਾਕੇ ਜਾਂਦੇ ਹਨ।

ਆਧਾਰ

[ਸੋਧੋ]

ਥੋਬ ਸ਼ਬਦ ਦਾ ਅਰਬੀ ਵਿੱਚ ਅਰਥ ਹੈ, ਪਰਿਧਾਨ ਹੈ। ਇਹ ਅਰਬੀ ਪੁਰਖਾਂ ਦਾ ਪਰੰਪਰਿਕ ਲਿਵਾਜ਼ ਹੈ। ਇਹ ਆਮ ਤੌਰ ਉੱਤੇ, ਲੰਬ ਕੁਡ਼ਤਾ ਹੁੰਦਾ ਹੈ।

ਪ੍ਰਚਲਨ

[ਸੋਧੋ]
Iraqi man in Nishapur, Iran wearing a thawb.

ਥੌਬ ਆਮ ਤੌਰ ਉੱਤੇ ਸੂਤੀ ਕੱਪੜੇ ਦਾ ਬਣਿਆ ਹੁੰਦਾ ਪਰ ਇਹ ਭੇਡ ਦੀ ਉੱਨ ਤੋਂ ਵੀ ਬਣਾਇਆ ਜਾਂਦਾ ਹੈ ਖ਼ਾਸਤਰ ਠੰਡੇ ਵਾਤਾਵਰਣ ਦੇ ਵਿੱਚ ਜਿਂਵੇ ਕੀ ਇਰਾਕ਼ ਤੇ ਸੀਰੀਆ. ਥੌਬ ਦਾ ਸਟਾਇਲ ਵੱਖ-ਵੱਖ ਖੇਤਰ ਦੇ ਵਿੱਚ ਵੱਖਰਾ ਹੁੰਦਾ ਹੈ। ਸਲੀਵਜ਼ ਅਤੇ ਕਾਲਰ ਇੱਕ ਲਈ ਅੜੀਅਲ ਕੀਤਾ ਜਾ ਸਕਦਾ ਹੈ। ਸੌਰਾਕਿਆ ਤੇ ਓਮਾਨ ਵਿੱਚ ਇਸਨੂੰ ਦਿਸ਼ਦਸ਼ਾ ਆਖਦੇ ਹਨ ਤੇ ਸੰਯੁਕਤ ਅਰਬ ਅਮੀਰਾਤ ਵਿੱਚ ਕੰਦੁਰਾ ਆਖਿਆ ਜਾਂਦਾ ਹੈ। ਮੋਰੋਕੋ ਵਿੱਚ ਬਾਜੂ ਛੋਟੀ ਹੁੰਦੀ ਹੈ ਤੇ ਥੌਬ ਟੀ- ਸ਼ਰਟ ਵਾਂਗ ਦਿਖਦਾ ਹੈ ਤੇ ਇਸਨੂੰ ਸਥਾਨਕ ਗੰਦੋਰਾ ਕਹਿੰਦੇ ਹਨ।

ਹੋਰ ਅਵਸਰ

[ਸੋਧੋ]

ਥੌਬ ਨੂੰ ਬੇਸ਼ਤ "عباة" ਨਾਲ ਵੀ ਪਾਇਆ ਜਾਂਦਾ ਹੈ ਜੋ ਕੀ ਅਰਬੀ ਪ੍ਰਾਇਦੀਪ ਵਿੱਚ ਪਾਂਦੇ ਹਨ ਜਿਸਦਾਅਰਥ ਹੈ ਚੋਲਾ। ਇਹ ਆਮ ਤੌਰ ਉੱਤੇ ਰਸਮੀ ਮੌਕੇ ਵਿੱਚ ਜਾਂ ਅਧਿਕਾਰੀਆਂ ਦੁਆਰਾ ਪਾਇਆ ਜਾਂਦਾ ਹੈ। ਬੇਸ਼ਤ "عباة" ਨੂੰ ਵਿਆਹ, ਈਦ ਅਤੇ ਸੰਸਕਾਰਾਂ ਵਿੱਚ ਵੀ ਪਾਇਆ ਜਾਂਦਾ ਹੈ। ਇਹ ਦੌਲਤ ਅਤੇ ਰਾਇਲਟੀ ਦਾ ਪ੍ਰਤੀਨਿਧ ਹੁੰਦਾ ਹੈ ਤੇ ਧਾਰਮਿਕ ਪਦਵੀ ਨੂੰ ਦਰਸ਼ਾਂਦਾ ਹੈ। ਇਹ ਸੀਰੀਆ, ਇਰਾਕ ਅਤੇ ਜਾਰਡਨ ਵਿੱਚ ਉਦਯੋਗਤ ਕਿੱਤਾ ਜਾਂਦਾ ਹੈ ਅਤੇ ਸੀਰੀਆ, ਇਰਾਕ,ਜਾਰਡਨ ਅਤੇ ਅਰਬੀ ਪ੍ਰਾਇਦੀਪ ਵਿੱਚ ਪਹਿਨਿਆ ਜਾਂਦਾ ਹੈ।

ਹਵਾਲੇ

[ਸੋਧੋ]